ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਬੁਲਾਈ ਸਿੰਗਲ ਵਿੰਡੋ ਕਮੇਟੀ ਦੀ ਮੀਟਿੰਗ ਇਨਵੈਸਟਰ/ਐਪਲੀਕੈਂਟ ਦੀਆਂ ਆਈ.ਡੀਜ ਉੱਪਰ ਪਈਆਂ ਅਰਜ਼ੀਆਂ ਨੂੰ ਨਿਪਟਾਉਣ ਲਈ ਵੀ ਸਬੰਧਤ ਅਧਿਕਾਰੀ ਕਰਨ ਸਹਾਇਤਾ

0

ਮੋਗਾ, 5 ਮਾਰਚ – (Rakesh Kumar Chhabra)
ਪੰਜਾਬ ਸਰਕਾਰ ਦੇ ਅਦਾਰੇ ਇਨਵੈਸਟ ਪੰਜਾਬ ਦੇ ਈ ਪੋਰਟਲ ਉੱਤੇ ਆਈਆਂ ਅਰਜ਼ੀਆਂ ਦਾ ਤੁਰੰਤ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਦੀ ਪਾਲਣਾ ਕਰਦਿਆਂ ਕਿਸੇ ਵੀ ਵਿਭਾਗ ਦੇ ਪੱਧਰ ਉਪਰ ਜੇਕਰ ਕੋਈ ਅਰਜੀ ਪੈਡਿੰਗ ਹੈ ਤਾਂ ਸਬੰਧਤ ਅਧਿਕਾਰੀ ਖੁਦ ਇਸਦੀ ਪੈਰਵੀ ਕਰਕੇ ਇਹਨਾਂ ਕੇਸਾਂ ਦਾ ਨਿਪਟਾਰਾ ਕਰਨ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਅੱਜ ਸਿੰਗਲ ਵਿੰਡੋ ਕਮੇਟੀ ਦੀ ਮੀਟਿੰਗ ਕਰਨ ਮੌਕੇ ਕੀਤਾ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਰੈਗੂਲੇਟਰੀ ਕਲੀਅਰੈਂਸ, ਗਰੀਨ ਸਟੈਂਪ ਪੇਪਰ ਕੇਸ, ਰਾਈਟ ਟੂ ਬਿਜਨਸ ਐਕਟ, ਆਪਟੀਕਲ ਫਾਈਬਰ ਦੇ ਪੈਡਿੰਗ ਕੇਸਾਂ ਬਾਰੇ ਵਿਸਥਾਰ ਨਾਲ ਰਿਪੋਰਟ ਪ੍ਰਾਪਤ ਕੀਤੀ। ਇਹਨਾਂ ਵਿੱਚ ਰੈਗੂਲੇਟਰੀ ਦੇ 10, ਗਰੀਨ ਸਟੈਂਪ ਪੇਪਰ ਦੇ 2, ਰਾਈਟ ਟੂ ਬਿਜਨਸ ਐਕਟ ਦੇ 2, ਮੋਬਾਇਲ ਟਾਵਰਾਂ ਦੇ 4 ਕੇਸ ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਹਦਾਇਤ ਜਾਰੀ ਕੀਤੀ ਕਿ ਭਾਵੇਂ ਇਹਨਾਂ ਵਿੱਚੋਂ ਬਹੁਤੇ ਕੇਸ ਐਪਲੀਕੈਂਟ ਦੀ ਸਾਈਡ ਤੋਂ ਪੈਡਿੰਗ ਪਏ ਹਨ ਪ੍ਰੰਤੂ ਫਿਰ ਵੀ ਇਹਨਾਂ ਦਾ ਨਿਪਟਾਰਾ ਕਰਨ ਲਈ ਸਬੰਧਤਾਂ ਨਾਲ ਰਾਬਤਾ ਕਾਇਮ ਕੀਤਾ ਜਾਵੇ, ਕਿਉਂਕਿ ਸਰਕਾਰ ਦੀ ਹਰੇਕ ਸਕੀਮ ਦਾ ਲਾਭ ਜਮੀਨੀ ਪੱਧਰ ਉਪਰ ਪਹੁੰਚਾਉਣਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ। ਉਹਨਾਂ ਕਿਹਾ ਕਿ ਇਨਵੈਸਟਰ/ਐਪਲੀਕੈਂਟਸ ਦੀ ਹੈਂਡਹੋਲਡ ਸਹਾਇਤਾ ਕੀਤੀ ਜਾਵੇ। ਇਸ ਤੋਂ ਇਲਾਵਾ ਜੋ ਜੋ ਕੇਸ ਵੱਖ ਵੱਖ ਵਿਭਾਗਾਂ ਦੇ ਪੱਧਰ ਉਪਰ ਪੈਡਿੰਗ ਪਏ ਹਨ ਉਹਨਾਂ ਬਾਰੇ ਵੀ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਮਾਲ ਅਫ਼ਸਰ ਲਕਸ਼ੇ ਕੁਮਾਰ ਗੁਪਤਾ, ਫਾਇਰ ਸਟੇਸ਼ਨ ਅਫ਼ਸਰ ਵਿਜੇ ਬਹਾਦਰ, ਡੀ.ਟੀ.ਪੀ. ਮੁਕੇਸ਼ ਚੱਢਾ, ਸ਼ਮਸ਼ੇਰ ਸਿੰਘ ਐਸ.ਡੀ.ਓ. ਪੀਪੀਸੀਬੀ ਆਦਿ ਹਾਜ਼ਰ ਸਨ।

About The Author

Leave a Reply

Your email address will not be published. Required fields are marked *