ਸਰਕਾਰੀ ਮਿਡਲ ਸਕੂਲ ਧੂੜਕੋਟ ਕਲਾਂ ਨੇ ਰਾਜ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ ਦੂਜਾ ਸਥਾਨ ਹਾਸਿਲ ਕੀਤਾ

ਮੋਗਾ 22/02/2025 (Rakesh Kumar Chhabra)
ਸਰਕਾਰੀ ਮਿਡਲ ਸਕੂਲ ਧੂੜਕੋਟ ਕਲਾਂ ਨੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ ਆਯੋਜਿਤ ਕੀਤੇ ਜਾ ਰਹੇ ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਜੋ ਕਿ ਖਾਲਸਾ ਕਾਲਜ ਅਮ੍ਰਿਤਸਰ ਵਿਖੇ ਹੋਈ ਸੀ ਵਿੱਚ ਆਪਣਾ ਲੋਹਾ ਮਣਵਾਉਂਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ।ਇਸ ਪ੍ਰਤੀਯੋਗਿਤਾ ਵਿੱਚ ਵਿਦਿਆਰਥੀ ਮਹਿਤਾਬ ਸਿੰਘ ਰਾਏ ਪੁੱਤਰ ਮਨਮੀਤ ਸਿੰਘ ਰਾਏ ਅਤੇ ਦਵਿੰਦਰ ਕੌਰ ਰਾਏ ਨੇ ਥੀਮ ਮੈਥੇਮੈਟਿਕ ਮਾਡਲਿੰਗ ਐੰਡ ਕੰਪਿਊਟੇਸ਼ਨ ਥਿੰਕਿੰਗ ਅਧੀਨ ਪੇਸ਼ਕਾਰੀ ਕੀਤੀ ਅਤੇ ਆਪਣਾ ,ਮਾਂਪਿਆਂ , ਆਪਣੇ ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ।ਜਿਕਰਯੋਗ ਹੈ ਕਿ ਇਸ ਸਕੂਲ ਦੇ ਵਿਦਿਆਰਥੀ ਪਹਿਲਾਂ ਵੀ ਜ਼ਿਲ੍ਹਾ ਪੱਧਰੀ ਕੁਇਜ ਮੁਕਾਬਲੇ ਵਿੱਚ ਵੀ ਜਿਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਚੁੱਕੇ ਹਨ।ਇਸ ਖੁਸ਼ੀ ਦੇ ਮੌਕੇ ਤੇ ਸਕੂਲ ਮੁਖੀ ਅਤੇ ਗਾਈਡ ਅਧਿਆਪਕ ਗੁਰਪ੍ਰੀਤ ਸਿੰਘ ਨੇ ਸਕੂਲ ਸਟਾਫ ਅਤੇ ਪਿੰਡ ਵਾਸੀਆਂ ਨੂੰ ਵਧਾਈ ਦਿਤੀ ਅਤੇ ਨਵੇਂ ਕੀਰਤੀਮਾਨ ਸਥਾਪਿਤ ਕਰਨ ਦਾ ਵਾਅਦਾ ਕੀਤਾ। ਸਕੂਲ ਵੱਲੋ ਵੀ ਵਿਦਿਆਰਥੀ ਦੀ ਹੌਂਸਲਾ ਅਫਜਾਈ ਕੀਤੀ ਗਈ।ਇਸ ਮੌਕੇ ਸਕੂਲ ਅਧਿਆਪਕ ਰਾਜੇਸ਼ ਕੁਮਾਰ , ਮਨਜੀਤ ਕੌਰ ਅਤੇ ਕੁਲਦੀਪ ਕੌਰ ਨੇ ਵੀ ਖੁਸ਼ੀ ਜਾਹਿਰ ਕੀਤੀ।