ਸੁਨੇਹਾ

ਬੜੇ ਦੁੱਖੀ ਹਿਰਦੇ ਨਾਲ ਲਿਖਣਾ ਪੈ ਰਿਹਾ ਹੈ ਅੱਜ ਜੀਵਨ ਸਿੰਘ ਵਾਲੇ ਡਰੇਣ ਵਿੱਚ ਡਿੱਗੀ ਬੱਸ ਨੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਕਾਰਨ ਕੋਈ ਵੀ ਰਿਹਾ ਹੋਵੇ ਸਰਦੂਲਗੜ੍ਹ ਤੋਂ ਬਠਿੰਡਾ ਲਈ ਰਵਾਨਾ ਹੋਈ ਬੱਸ ਵਿੱਚ ਬੈਠੀਆਂ ਸਵਾਰੀਆਂ ਆਪਣੇ ਵੱਖ ਵੱਖ ਕੰਮ ਧੰਦਿਆਂ ਲਈ ਘਰੋਂ ਕਿੰਨੀਆਂ ਆਸਾ ਚਾਵਾਂ ਨਾਲ ਕੰਮ ਧੰਦੇ ਨਿਬੇੜਨ ਲਈ ਤੁਰੀਆਂ ਹੋਣਗੀਆਂ ਛੋਟੇ ਛੋਟੇ ਬਲੂਰ, ਬਜ਼ੁਰਗ, ਨੌਜ਼ਵਾਨ ਵੀਰ, ਭੈਣਾਂ ਵਿਚਾਰੇ ਮੌਤ ਤੋਂ ਪਹਿਲਾਂ ਕਿੰਨੇ ਔਖੇ ਹੋਣਗੇ । ਰੱਬਾ ਇੰਨੀ ਮਾੜੀ ਨਾ ਕਰਿਆ ਕਰ ਬਹੁਤ ਮਾੜਾ ਹੋਇਆ।
ਮੈਂ ਵਾਹਿਗੁਰੂ ਜੀ ਅੱਗੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਤੇ ਜਖਮੀ ਹੋਏ ਯਾਤਰੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ।