ਸ਼ਹੀਦੀ ਸਪਤਾਹ ” ਸਾਹਿਬਜਾਦਿਆਂ ਨੂੰ ਸਮਰਪਿਤ ਕਰਵਾਦਿਆ ਸ਼ਬਦ ਗਾਇਨ – ਐਸ ਐਫ ਸੀ ਪਬਲਿਕ ਸਕੂਲ

Moga -(Rakesh Kumar Chhabra)
ਸਿੱਖਿਆ ਦੇ ਖੇਤਰ ਵਿੱਚ ਅੱਵਲ ਫਤਹਿਗੜ ਕੋਰੋਟਾਨਾ ਵਿੱਚ ਸਥਿਤ ਐਸ ਐਫ ਸੀ ਪਬਲਿਕ ਸਕੂਲ ਵਿੱਚ ਚਾਰਾਂ ਸਾਹਿਬਜਾਦਿਆਂ ਦੇ ਸ਼ਹੀਦੀ ਸਪਤਾਹ ਉੱਤੇ ਵੱਖ-2 ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਬੱਚਿਆਂ ਨੇ ਸ਼ਹਾਦਤ ਨੂੰ ਨਮਨ ਕਰਦੇ ਹੋਏ ਸੁੰਦਰ, ਵਿਚਾਰ ਪੇਸ਼ ਕੀਤੇ ਅਤੇ ਸ਼ਬਦ ਗਾਇਨ ਪੇਸ਼ ਕੀਤੇ ਗਏ। ਬੱਚਿਆਂ ਨੂੰ ਚਾਰੋ ਸਾਹਿਬਜਾਦਿਆਂ ਦੇ ਜੀਵਨ ਉੱਤੇ ਕਹਾਣੀ ਵੀ ਸੁਣਾਈ ਗਈ। ਸਕੂਲ ਦੇ ਸੀਈਓ ਅਭਿਅਕ ਜਿੰਦਲ ਨੇ ਦੱਸਿਆ ਕਿ ਅੱਜ ਮਾਤਭੁਮੀ, ਦੇਸ਼ ਅਤੇ ਧਰਮ ਲਈ ਆਪਣੀ ਸ਼ਹਾਦਤ ਦੇਣ ਵਾਲੇ ਗੁਰੂ ਪੁੱਤਰਾਂ ਅਤੇ ਗੁਰੂ ਮਾਤਾ ਦੇ ਪ੍ਰਤੀ ਨਮਨ ਕਰਨ, ਸ਼ਰਧਾ ਅਤੇ ਵਿਸ਼ਵਾਸ਼ ਦਾ ਦਿਵਸ ਹੈ । ਭਾਰਤ ਦੀ ਆਣ-ਬਾਨ ਸ਼ਾਨ ਲਈ ਚਾਰਾਂ ਪੁੱਤਰਾਂ ਨੇ ਆਪਣਾ ਬਲਿਦਾਨ ਦੇ ਦਿੱਤਾ। ਗੁਰੂ ਜੀ ਦੇ ਦੋ ਸਾਹਿਬਜ਼ਾਦੇ ਜੰਗ ਵਿੱਚ ਲੜਦੇ ਹੋਏ ਸ਼ਹੀਦ ਹੋਏ ਅਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾ ਦੀਵਾਰਾਂ ਵਿੱਚ ਚਿਣਵਾ ਦਿੱਤਾ ਗਿਆ। ‘ਇਹ ਨਿੱਕੀਆਂ ਜਿੰਦਾ ਨੇ ਮਿਸਾਲ ਪੈਦਾ ਕਰਕੇ ਗਈਆਂ ਤੋਂ ਪ੍ਰੇਰਨਾ ਲੇ ਕੇ ਦੇ ਅੱਜ ਦੀ ਪੀੜੀ ਸੱਚ ਦੇ ਮਾਰਗ ‘ਤੇ ਚਲ ਸਕਦੀ ਹੈ ਅਤੇ ਸਹੀ ਸਮਾਜ ਦਾ ਨਿਰਮਾਣ ਕੀਤਾ ਜਾ ਸਕਦਾ ਹੈ।