ਸਰਕਾਰੀ ਪ੍ਰਾਇਮਰੀ ਸਕੂਲ ਦੱਤ ਰੋਡ ਮੋਗਾ ਵਿਖੇ ਹੋਈ ਰਾਤ ਸਮੇਂ ਚੋਰੀ ਚੋਰਾਂ ਨੇ ਨਵੇਂ ਬਣ ਰਹੇ ਸਕੂਲ ਨੂੰ ਵੀ ਨਹੀਂ ਬਖਸ਼ਿਆ

0

ਮੋਗਾ -21/12/2024 (Rakesh Kumar Chhabra)
ਵਾਰਡ ਨੰਬਰ ਨੌ ਕੱਚਾ ਦੁਸਾਂਝ ਰੋਡ ਮੋਗਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਉਸਾਰੀ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਦੱਤ ਰੋਡ ਮੋਗਾ ਦੀ ਨਵੀਂ ਬਣ ਰਹੀ ਇਮਾਰਤ ਵਿੱਚ ਬੀਤੀ ਰਾਤ ਚੋਰਾਂ ਵੱਲੋਂ ਸੰਨ ਮਾਰੀ ਕਰਕੇ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕੀਤਾ ਗਿਆ ਹੈ ,ਸੈਂਟਰ ਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਜਸਵਿੰਦਰ ਪਾਲ ਕੌਰ,ਚੇਅਰਮੈਨ ਅੰਗਰੇਜ਼ ਸਿੰਘ,ਪਰਮਜੀਤ ਕੌਰ,ਹਰਸ਼ ਕੁਮਾਰ ਗੋਇਲ ,ਜਸਪਾਲ ਕੌਰ ਅਤੇ ਅਮਨਦੀਪ ਕੌਰ ਨੇ ਦੱਸਿਆ ਕਿ ਬੀਤੀ ਰਾਤ ਸਕੂਲ ਇਮਾਰਤ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸੰਨ ਮਾਰੀ ਕੀਤੀ ਗਈ ਹੈ ਜਿਸ ਵਿੱਚ ਸਕੂਲ ਇਮਾਰਤ ਵਿੱਚ ਬਣ ਰਹੇ ਸੈਨੀਟਰੀ,ਬਿਜਲੀ,ਇਲੈਕਟ੍ਰਾਨਿਕ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ ਹਨ । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਫੋਕਲ ਪੁਆਇੰਟ ਚੋਂਕੀ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਆਪਣੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਇਸ ਸਬੰਧੀ ਇਤਲਾਹ ਦੇ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਲਾਕੇ ਵਿੱਚ ਆਧੁਨਿਕ ਸੁਖ ਸੁਵਿਧਾਵਾਂ ਵਾਲਾ ਸਕੂਲ ਤਿਆਰ ਕੀਤਾ ਜਾ ਰਿਹਾ ਹੈ ਅਤੇ ਅਤੇ ਸਕੂਲ ਸਟਾਫ਼ ਸਿੱਖਿਆ ਵਿਭਾਗ ਇਲਾਕਾ ਨਿਵਾਸੀਆਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋ ਇਸ ਸਕੂਲ ਨੂੰ ਪੰਜਾਬ ਦੇ ਬਿਹਤਰੀਨ ਸਕੂਲਾਂ ਵਿੱਚ ਸ਼ੁਮਾਰ ਕਰਨ ਲਈ ਸੰਭਵ ਯਤਨ ਕੀਤੇ ਜਾ ਰਹੇ ਹਨ ਪਰੰਤੂ ਚੋਰਾਂ ਵੱਲੋਂ ਸਿੱਖਿਆ ਦੇ ਮੰਦਰ ਨੂੰ ਨਿਸ਼ਾਨਾ ਬਣਾਉਣ ਨਾਲ ਉਹਨਾਂ ਵਿੱਚ ਨਿਰਾਸ਼ਾ ਦੀ ਭਾਵਨਾ ਪਾਈ ਜਾ ਰਹੀ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਉਪਰੋਕਤ ਚੋਰਾਂ ਨੂੰ ਜਲਦੀ ਹੀ ਸਲਾਖਾਂ ਪਿੱਛੇ ਲਿਆਉਂਦਾ ਜਾਵੇ ਅਤੇ ਉਹਨਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਸਾਰਾ ਸਮਾਨ ਬਰਾਮਦ ਕੀਤਾ ਜਾਵੇ

About The Author

Leave a Reply

Your email address will not be published. Required fields are marked *