ਨਗਰ ਪੰਚਾਇਤ ਫਤਿਹਗੜ੍ਹ ਪੰਜਤੂਰ ਦੇ ਵਾਰਡ ਨੰਬਰ 8 ਤੋਂ ਗੁਰਚਰਨ ਸਿੰਘ ਤੇ 10 ਤੋਂ ਦੇ ਮਨਿੰਦਰ ਸਿੰਘ ਦੋਨੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਜੇਤੂ-ਧਰਮਕੋਟ ਦੇ ਕੁਝ ਵਾਰਡਾਂ ਉਪਰ ਲਗਾਈ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰੋਕ-ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਨਤੀਜੇ ਕੀਤੇ ਸਾਂਝੇ

0

ਮੋਗਾ 21 ਦਸੰਬਰ-(Rakesh Kumar Chhabra)

ਜ਼ਿਲ੍ਹਾ ਮੋਗਾ ਵਿੱਚ ਬਾਘਾਪੁਰਾਣਾ ਦੀਆਂ ਨਗਰ ਪੰਚਾਇਤ ਤੇ ਫ਼ਤਹਿਗੜ੍ਹ ਪੰਜਤੂਰ ਦੀਆਂ ਨਗਰ ਪੰਚਾਇਤ ਚੋਣਾਂ ਦਾ ਕੰਮ ਨੇਪਰੇ ਚੜ੍ਹ ਗਿਆ ਹੈ।
ਜਾਣਕਾਰੀ ਸਾਂਝੀ ਕਰਦਿਆਂ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ- ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਬਾਘਾਪੁਰਾਣਾ ਦੇ ਵਾਰਡ ਨੰਬਰ 1 ਤੋਂ ਕਿਰਨਪ੍ਰੀਤ ਕੌਰ, ਵਾਰਡ ਨੰਬਰ 2 ਤੋਂ ਰਣਜੀਤ ਸਿੰਘ ਬਰਾੜ, ਵਾਰਡ ਨੰਬਰ 3 ਤੋਂ ਧਰਮਿੰਦਰ ਸਿੰਘ ਰਖਰਾ, ਵਾਰਡ ਨੰਬਰ 4 ਤੋਂ ਸੋਨੀਆ, ਵਾਰਡ ਨੰਬਰ 5 ਤੋਂ ਬਲਜਿੰਦਰ ਕੌਰ, ਵਾਰਡ ਨੰਬਰ 6 ਤੋਂ ਮਨਦੀਪ ਕੁਮਾਰ ਕੱਕੜ, ਵਾਰਡ ਨੰਬਰ 7 ਤੋਂ ਸ਼ਿੰਦਰ ਕੌਰ, ਵਾਰਡ ਨੰਬਰ 8 ਤੋਂ ਕਮਲ ਕੁਮਾਰ, ਵਾਰਡ ਨੰਬਰ 9 ਤੋਂ ਸੋਨੀਆ ਰਾਣੀ, ਵਾਰਡ ਨੰਬਰ 10 ਤੋਂ ਤਰੁਨ ਮਿੱਤਲ, ਵਾਰਡ ਨੰਬਰ 11 ਤੋਂ ਸ਼ੈਲਜਾ ਗੋਇਲ, ਵਾਰਡ ਨੰਬਰ 12 ਤੋਂ ਗੁਰਪ੍ਰੀਤ ਮਨਚੰਦਾ, ਵਾਰਡ ਨੰਬਰ 13 ਤੋਂ ਸੁਖਦੇਵ ਕੌਰ, ਵਾਰਡ ਨੰਬਰ 14 ਤੋਂ ਅਮਨਦੀਪ ਕੌਰ, ਵਾਰਡ ਨੰਬਰ 15 ਤੋਂ ਪਿਰਥੀ ਸਿੰਘ ( ਸਾਰੇ ਆਮ ਆਦਮੀ ਪਾਰਟੀ ਤੋਂ) ਬਿਨ੍ਹਾਂ ਮੁਕਾਬਲੇ ਜੇਤੂ ਰਹੇ।
ਨਗਰ ਪੰਚਾਇਤ ਫਤਿਹਗੜ੍ਹ ਪੰਜਤੂਰ ਦੇ ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਦੇ ਗੁਰਚਰਨ ਸਿੰਘ , ਵਾਰਡ ਨੰਬਰ 10 ਤੋਂ ਮਨਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ। ਇਸੇ ਤਰ੍ਹਾਂ ਵਾਰਡ ਨੰਬਰ 1 ਤੋਂ ਪਰਮਜੀਤ ਕੌਰ, 2 ਤੋਂ ਗੁਰਪ੍ਰੀਤ ਸਿੰਘ, 3 ਤੋਂ ਰਾਜਵਿੰਦਰ ਕੌਰ, 4 ਤੋਂ ਧਰਮਜੀਤ ਸਿੰਘ, 5 ਤੋਂ ਰਾਜ ਕੌਰ, 6 ਤੋਂ ਸਤਨਾਮ ਸਿੰਘ, 9 ਤੋਂ ਆਰਤੀ ਗਰਗ, 11 ਤੋਂ ਗੁਰਮੇਜ ਸਿੰਘ ਬਿਨਾਂ ਮੁਕਾਬਲੇ ਜੇਤੂ ਰਹੇ। ਇਸ ਤੋਂ ਇਲਾਵਾ ਇਥੋਂ 7 ਤੋਂ ਰਮਨਦੀਪ ਕੌਰ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਉਮੀਦਵਾਰ ਜੇਤੂ ਰਹੀ।
ਇਥੇ ਇਹ ਵੀ ਜਿਕਰਯੋਗ ਹੈ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਪਟੀਸ਼ਨਾਂ ਤੇ ਸੁਣਵਾਈ ਕਰਦਿਆਂ ਨਗਰ ਕੌਂਸਲ ਧਰਮਕੋਟ ਦੇ ਵਾਰਡ ਨੰਬਰ 1,2,3,4,9,10,11,13 ਦੀ ਚੋਣ ਉਪਰ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨਗਰ ਕੌਂਸਲ ਧਰਮਕੋਟ ਦੇ ਵਾਰਡ ਨੰਬਰ 5 ਤੋਂ ਸੁਖਵੀਰ ਸਿੰਘ, ਵਾਰਡ ਨੰਬਰ 6 ਤੋਂ ਸੁਰਜੀਤ ਕੌਰ, ਵਾਰਡ ਨੰਬਰ 7 ਤੋਂ ਅੰਮ੍ਰਿਤਪਾਲ ਸਿੰਘ ਉੱਪਲ, ਵਾਰਡ ਨੰਬਰ 8 ਤੋਂ ਸੁਰਜੀਤ ਸਿੰਘ ਅਤੇ ਵਾਰਡ ਨੰਬਰ 12 ਤੋਂ ਗੁਰਪ੍ਰੀਤ ਕੌਰ (ਸਾਰੇ ਆਮ ਆਦਮੀ ਪਾਰਟੀ ਤੋਂ) ਬਿਨਾਂ ਮੁਕਾਬਲੇ ਜੇਤੂ ਰਹੇ।

About The Author

Leave a Reply

Your email address will not be published. Required fields are marked *