ਅਜੋਕੇ ਯੁੱਗ ਵਿੱਚ ਕੰਪਿਉਟਰ ਸਿੱਖਿਆ ਮੁੱਢ ਤੋਂ ਹੀ ਜਰੂਰੀ ਐਸ ਐਫ ਸੀ ਪਬਲਿਕ ਸਕੂਲ

Moga -(Rakesh Kumar chhabra)
ਅਜੋਕੇ ਯੁੱਗ ਵਿੱਚ ਜਦੋਂ ਸਾਰੇ ਕੰਮ ਕੰਪਿਊਟਰ ਨਾਲ ਹੋਣ ਲੱਗੇ ਹਨ ਅਤੇ ਸਾਰੀਆਂ ਸੂਚਨਾਵਾਂ ਵੀ ਸਾਨੂੰ ਇਸ ਤੋਂ ਹੀ ਮਿਲਦੀਆਂ ਹਨ ਹਰ ਬੱਚੇ ਨੂੰ ਕੰਪਿਊਟਰ ਦਾ ਗਿਆਨ ਹੋਣਾ ਬਹੁਤ ਜਰੂਰੀ ਹੈ । ਅੱਜ ਐਸ ਐਫ ਸੀ ਪਬਲਿਕ ਸਕੂਲ ਜਮਾਤ ਦੇ ਬੱਚਿਆਂ ਨੂੰ ਕੰਪਿਊਟਰ ਲੈਬ ਵਿੱਚ ਲਿਜਾਇਆ ਗਿਆ । ਬੱਚਿਆਂ ਨੂੰ ਕੰਪਿਊਟਰ ਦੇ ਵੱਖੋ- ਵੱਖ ਉੱਪਯੋਗ ਬਾਰੇ ਦੱਸਿਆ ਗਿਆ। ਬੱਚੇ ਲੈਬ ਵਿੱਚ ਜਾ ਕੇ ਬਹੁਤ ਖ਼ੁਸ਼ ਹੋਏ , ਉਨ੍ਹਾਂ ਨੇ ਬੜੇ ਆਨੰਦ ਨਾਲ ਕੰਪਿਊਟਰ ਸਿੱਖਿਆ ਦਾ ਗਿਆਨ ਹਾਸਲ ਕੀਤਾ, ਅਜਿਹੇ ਤਰੀਕਿਆਂ ਨਾਲ ਸਿਖਾਉਣ ਦੀ ਵਧੇਰੀ ਦਿਲਚਸਪੀ ਲੈਂਦੇ ਹਨ, ਇਸ ਨੂੰ ਲੈਕੇ ਸਕੂਲ ਦੀ ਸੀਈਓ ਅਭਿਸ਼ੇਕ ਜਿੰਦਲ ਅਤੇ ਪ੍ਰਿੰਸੀਪਲ ਸ਼ਿਨਮ ਜਿੰਦਲ ਨੇ ਕੰਪਿਊਟਰ ਦਾ ਅਤੇ ਬੱਚਿਆਂ ਨੂੰ ਮਹਤਵ ਦਸਿਆ ਅਤੇ ਬੱਚਿਆਂ ਨੂੰ ਇਸ ਦੇ ਸਦਉਪਯੋਗ ਲਈ ਪ੍ਰੇਰਿਤ ਕੀਤਾ ਗਿਆ