ਸਕੂਲੀ ਬੱਚਿਆਂ ਦੇ ਸਾਹਿਤ ਅਤੇ ਕਲਾ ਸਿਰਜਣ ਮੁਕਾਬਲੇ ਕਰਵਾਏ ਜਾਣਗੇ .. ਡਾ. ਸਰਬਜੀਤ ਕੌਰ ਬਰਾੜ

ਮੋਗਾ -: (Rakesh Kumar Chhabra)
ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਮੋਗਾ ਦੇ ਪ੍ਰਧਾਨ ਅਤੇ ਸੀ ਆਰ ਓ ਪੰਜਾਬ ਦੀ ਜਨਰਲ ਸਕੱਤਰ ਡਾ. ਸਰਬਜੀਤ ਕੌਰ ਬਰਾੜ ਨੇ ਦੱਸਿਆ ਕੇ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.) ਮੋਗਾ ਵੱਲੋ ਸਭਾ ਦਾ ਸਲਾਨਾ ਸਾਹਿਤਕ ਸਮਾਗਮ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਕੀਤਾ ਗਿਆ ਹੈ।
ਇਹ ਸਮਾਗਮ ਸੀ. ਆਰ.ਓ. ਪੰਜਾਬ ਦੇ ਸਹਿਯੋਗ ਨਾਲ ਮੋਗਾ ਜ਼ਿਲ੍ਹਾ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਾਹਿਤਕ ਅਤੇ ਕਲਾਤਮਿਕ ਮੁਕਾਬਲੇ ਜਿਵੇਂ ਕਿ
ਕਵਿਤਾ ਉਚਾਰਨ/ਗਾਇਨ, ਕਹਾਣੀ ਲਿਖਤ,ਸੁੰਦਰ ਲਿਖਾਈ,ਪੇਂਟਿੰਗ ਅਤੇ ਭਾਸ਼ਣ ਆਦਿ ਦਾ ਆਯੋਜਨ ਕੀਤਾ ਜਾਵੇਗਾ। ਇਹ ਸਮਾਗਮ ਸੱਤ ਦਸੰਬਰ ਦਿਨ ਸ਼ਨੀਵਾਰ ਨੂੰ ਸ਼ਹੀਦੀ ਪਾਰਕ ਮੋਗਾ ਵਿਖੇ ਬਣੇ ਹਾਲ ਵਿਚ ਰੱਖਿਆ ਜਾ ਰਿਹਾ ਹੈ। ਇੰਨ੍ਹਾਂ ਮੁਕਾਬਲਿਆਂ ਵਿਚ ਮੋਗਾ ਜ਼ਿਲ੍ਹੇ ਦੇ ਵੱਖ- ਵੱਖ ਸਕੂਲਾਂ ਦੇ ਇਕ ਸੌ ਵੀਹ ਦੇ ਕਰੀਬ ਵਿਦਿਆਰਥੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਰਜਿਸਟ੍ਰੇਸ਼ਨ ਕਰਵਾ ਦਿੱਤੀ ਹੈ। ਸਭਾ ਦੇ ਮੀਤ ਪ੍ਰਧਾਨ ਪਰਮਿੰਦਰ ਕੌਰ ਨੇ ਕਿਹਾ ਕਿ ਇਹ ਸਭਾ ਦੀ ਪ੍ਰਬੰਧਕੀ ਟੀਮ ਮੋਗੇ ਜਿਲ੍ਹੇ ਅੰਦਰ ਇਹਨਾ ਵਿਲੱਖਣ ਮੁਕਾਬਲਿਆਂ ਨੂੰ ਕਰਵਾਉਣ ਲਈ ਪੂਰੇ ਉਤਸਾਹ ਅਤੇ ਜੋਰਾਂ ਸ਼ੋਰਾਂ ਨਾਲ ਤਿਆਰੀ ਕਰ ਰਹੀ ਹੈ। ਨਵੀਂ ਪਨੀਰੀ ਨੂੰ ਨਸ਼ਿਆ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚਾਉਣ ਲਈ ਮਾਂ ਬੋਲੀ,ਸਾਹਿਤਕ ਪੁਸਤਕਾਂ ਪੜ੍ਹਨ ਅਤੇ ਖੇਡਾਂ ਨਾਲ ਜੋੜਨ ਲਈ ਯਤਨਸ਼ੀਲ ਹੈ।ਜਿਸਂ ਨਾਲ ਬੱਚੇ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਤਾਂ ਹੁੰਦਾ ਹੀ ਹੈ ਅਤੇ ਕੁਰੀਤੀਆਂ ਤੋਂ ਵੀ ਬਚਦਾ ਹੈ। ਸਭਾ ਦੇ ਜਨਰਲ ਸਕੱਤਰ ਗੁਰਬਿੰਦਰ ਕੌਰ ਗਿੱਲ ਨੇ ਦੱਸਿਆ ਕਿ ਅੰਗਰੇਜ਼ੀ ਭਾਸ਼ਾ ਦੇ ਵਧਦੇ ਗਲਬੇ ਕਾਰਨ ਸਭਾ ਵੱਲੋਂ ਅਜਿਹੇ ਸਮਾਗਮ ਕਰਵਾਉਣ ਦਾ ਮਕਸਦ ਮਿਥਿਆ ਹੈ ਕਿ ਪੰਜਾਬ ਦੇ ਬੱਚੇ ਹੋਰ ਭਾਸ਼ਾਵਾਂ ਦੇ ਨਾਲ ਨਾਲ ਪੰਜਾਬੀ ਮਾਂ ਬੋਲੀ ਨਾਲ ਆਪਣੀ ਕਲਮ ਰਾਹੀਂ ਜੁੜੇ ਰਹਿਣ। ਸਭਾ ਵੱਲੋਂ ਵਿਸ਼ੇਸ਼ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਜਾਣਗੇ ਅਤੇ ਨਾਲ ਹੀ ਸਾਰੇ ਭਾਗ ਲੈਣ ਵਾਲੇ ਬੱਚਿਆਂ ਨੂੰ ਵੀ ਸਰਟੀਫਿਕੇਟ ਵੰਡੇ ਜਾਣਗੇ।
ਇਸ ਮੌਕੇ ਐਸਐਸਪੀ ਮੋਗਾ ਅਜੈ ਗਾਂਧੀ ਮੁੱਖ ਮਹਿਮਾਨ ਵਜੋਂ ਅਤੇ ਕਈ ਨਾਮਵਰ ਸਾਹਿਤਕ ਅਤੇ ਪ੍ਰਸ਼ਾਸਨਕ ਹਸਤੀਆਂ, ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.) ਬਰਨਾਲਾ ਦੀ ਟੀਮ,ਭਾਸ਼ਾ ਵਿਭਾਗ ਮੋਗਾ, ਇਲਾਕੇ ਦੇ ਬੁੱਧੀਜੀਵੀ ਵਰਗ, ਲੇਖਕ,ਸੀ ਆਰ ਓ ਪੰਜਾਬ ਟੀਮ ਅਤੇ ਗਾਇਡ ਅਧਿਆਪਕ ਵੀ ਹਾਜ਼ਰ ਹੋਣਗੇ।