ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਲਿਖਾਈ,ਚਿੱਤਰਕਾਰੀ ਅਤੇ ਕਵਿਤਾਵਾਂ ਦੇ ਮੁਕਾਬਲੇ 7 ਦਿਸੰਬਰ ਨੂੰ :ਪੰਕਜ ਸੂਦ ਪੰਜਾਬ ਪ੍ਰਧਾਨ ਸੀ ਆਰ ਓ

ਅੱਜ ਮੋਗਾ ਵਿਖੇ ਉਪਭੋਗਤਾ ਅਧਿਕਾਰ ਸੰਗਠਨ ਦੇ ਪੰਜਾਬ ਪ੍ਰਧਾਨ ਪੰਕਜ ਸੂਦ ਨੇ ਦੱਸਿਆ ਕੀ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਮੋਗਾ ਵੱਲੋ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਸੀ. ਆਰ.ਓ. ਪੰਜਾਬ ਦੇ ਸਹਿਯੋਗ ਨਾਲ ਮੋਗਾ ਜ਼ਿਲ੍ਹਾ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸੁੰਦਰ ਲਿਖਾਈ,ਚਿੱਤਰਕਾਰੀ ਅਤੇ ਕਵਿਤਾਵਾਂ ਦੇ ਮੁਕਾਬਲਿਆਂ ਦਾ ਸਾਲਾਨਾ ਸਮਾਗਮ ਸੱਤ ਦਿਸੰਬਰ ਦਿਨ ਸ਼ਨੀਵਾਰ ਨੂੰ ਸ਼ਹੀਦੀ ਪਾਰਕ ਮੋਗਾ ਵਿਖੇ ਬਣੇ ਹਾਲ ਵਿਚ ਰੱਖਿਆ ਜਾ ਰਿਹਾ ਹੈ, ਇੰਨਾ ਮੁਕਾਬਲਿਆਂ ਵਿਚ ਵੱਖ ਵੱਖ ਸਰਕਾਰੀ ਸਕੂਲਾਂ ਦੇ ਇਕ ਸੌ ਦੇ ਕਰੀਬ ਆਪਣੀ ਵਿਦਿਆਰਥੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ ਅਤੇ ਆਪਣੀ ਸੋਚ ਨੂੰ ਇਹ ਨੰਨ੍ਹੇ ਕਲਾਕਾਰ ਕਾਗਜ਼ਾਂ ਤੇ ਉਕੇਰਨ ਗੇ,ਪੰਕਜ ਸੂਦ ਨੇ ਦੱਸਿਆ ਕੀ ਇਨ੍ਹਾਂ ਮੁਕਾਬਲਿਆਂ ਨੂੰ ਕਰਵਾਉਣ ਲਈ ਜਦੋਂ ਸਿਰਜਣਾ ਅੱਤੇ ਸਾਹਿਤ ਸਭਾ ਨੇ ਸੀ ਆਰ ਓ ਨੂੰ ਸੰਪਰਕ ਕੀਤਾ ਤਾਂ ਸਾਡੀ ਐਨਜੀਓ ਦੀ ਟੀਮ ਨੇ ਇਸ ਵਿਲੱਖਣ ਅਤੇ ਗੌਰਵਸ਼ਾਲੀ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਮਤਾ ਪਾ ਦਿੱਤਾ ਅਤੇ ਇੰਨਾ ਮੁਕਾਬਲਿਆਂ ਨੂੰ ਕਰਵਾਉਣ ਲਈ ਪੂਰੇ ਉਤਸਾਹ ਨਾਲ ਲੱਗ ਗਈ