ਬਾਲ ਵਿਆਹ ਕਾਨੂੰਨੀ ਅਪਰਾਧ ਹੈ – ਸਿਵਿਲ ਸਰਜਨ ਸਮੇਂ ਸਮੇਂ ਤੇ ਲੋਕਾ ਨੂੰ ਜਾਗਰੂਕ ਕੀਤਾ ਜਾਵੇਗਾ – ਡੀ ਪੀ ਐਮ ਪਰਵੀਨ ਸ਼ਰਮਾ

0

ਮੋਗਾ – (Rakesh Kumar Chhabra)

ਦਫਤਰ ਸਿਵਲ ਸਰਜਨ,ਮੋਗਾ ਵੱਲੋ ਭਾਰਤ ਸਰਕਾਰ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਦੇ ਹੁਕਮਾ ਨੂੰ ਮੁੱਖ ਰਖਦੇ ਹੋਏ ਭਾਰਤ ਸਰਕਾਰ ਵੱਲੋ ਸਵੇਰੇ 10 ਵਜੇ ਬਾਲ ਵਿਆਹ ਮੁਕਤ ਭਾਰਤ ਕੰਪੈਨ ਅਤੇ ਸਹੂੰ ਚੱਕ ਸਮਾਗਮ ਕਰਵਾਇਆ ਗਿਆ. ਜਿਸ ਵਿੱਚ ਦਫਤਰ ਸਿਵਲ ਸਰਜਨ,ਮੋਗਾ ਦੀ ਅਗਵਾਈ ਹੇਠ ਸਟਾਫ ਨੇ ਬਾਲ ਵਿਆਹ ਵਿਰੁਧ ਸਹੂੰ ਚੱਕੀ। ਇਸ ਮੌਕੇ ਸਿਵਲ ਸਰਜਨ ਡਾਕਟਰ ਰੀਤੂ ਜੈਨ ਨੇ ਕਿਹਾ ਕਿ ਬਾਲ਼ ਵਿਆਹ ਕਾਨੂੰਨੀ ਅਪਰਾਧ ਹੈ। ਜਿਸ ਵਿੱਚ ਬਾਲ ਵਿਆਹ ਨੂੰ ਰੋਕਣ ਵਿੱਚ ਅਤੇ ਅਗਰ ਕੋਈ ਵੀ ਬਾਲ ਵਿਆਹ ਹੁੰਦਾ ਨਜਰ ਆਉਂਦਾ ਹੈ ਤਾ ਉਸ ਦੀ ਜਾਣਕਾਰੀ ਸਬੰਧਤ ਪੰਚਾਇਤ/ਸਰਕਾਰ ਨੂੰ ਸੁਚਨਾ ਦੇਣਗੇ ਅਤੇ
ਇਸ ਮੌਕੇ ਪਰਵੀਨ ਸ਼ਰਮਾ ਜਿਲਾ ਪ੍ਰੋਗਰਾਮ ਮੈਨੇਜਰ ਨੇ ਕਿਹਾ ਕਿ ਬਾਲ ਵਿਆਹ ਰੋਕਣ ਲਈ ਹਰ ਵੇਲੇ ਲੋਕਾ ਨੂੰ ਸਮੇ ਸਮੇ ਸਿਰ ਜਾਗਰੂਕ ਕਰਨਗੇ।
ਇਸ ਮੌਕੇ ਤੇ ਕਾਰਜਕਾਰੀ ਸਿਵਲ ਸਰਜਨ,ਮੋਗਾ ਡਾ. ਰਿਤੂ ਜੈਨ ਨੇ ਕਿਹਾ ਮੈ ਵਿਸ਼ਵਾਰ ਦਵਾਉਣੀ ਹਾਂ ਕਿ ਮੇਰੇ ਅਤੇ ਮੇਰੇ ਸਿਵਲ ਸਰਜਨ ਦਫਤਰ ਦੇ ਸਾਰੇ ਮੁਲਾਜਮ ਇਸ ਨੇਕ ਕੰਮ ਵਿੱਚ ਸਰਕਾਰ ਦੀ ਬਾਲ ਵਿਆਹ ਵਿਰੁਧ ਹਰ ਸੰਭਵ ਕੋਸ਼ਿਸ਼ ਕਰਾਗੇ। ਤਾ ਜੋ ਬਾਲ ਵਿਆਹ ਵਰਗੀ ਸਮਾਜਿਕ ਬੁਰਾਈ ਨੂੰ ਜੜ ਤੋ ਖਤਮ ਕਰਕੇ ਲੜਕੀਆਂ ਦੀ ਸਿਖਿਆਂ ਸੁੱਰਖਿਆ ਅਤੇ ਸਿਹਤ ਅਤੇ ਵਿਕਾਸ ਵਿੱਚ ਕੋਈ ਵੀ ਰੁਕਾਵਟ ਨਾ ਆਵੇ। ਇਸ ਮੋਕੇ ਤੇ ਓਮ ਅਰੋੜਾ ਜਿਲਾ ਕੋਆਰਡੀਨੇਟਰ ਪੀ.ਐਨ.ਡੀ.ਟੀ. ਜੀ ਨੇ ਸਾਰੇ ਦਫਤਰ ਨੂੰ ਸਹੂੰ ਚਕਾਈ। ਇਸ ਮੌਕੇ ਤੇ ਚਰਨ ਕੌਰ ਸੁਪਰਡੈਂਟ, , ਡੀ.ਪੀ.ਐਮ. ਪਰਵੀਨ ਸ਼ਰਮਾ, ਅਮ੍ਰਿਤ ਸ਼ਰਮਾ (ਮਾਸ ਮੀਡੀਆਂ ਵਿੰਗ), ਸਾਜਨ ਸੁਨੇਜਾ (ਡੀਲਿੰਗ ਕਲਰਕ) ਸ਼ਾਲੂ ਮਰਵਾਹ, ਸ਼ਾਇਨਾ, ਅਤੇ ਹੋਰ ਸਾਰਾ ਦਫਤਰੀ ਸਟਾਫ.ਵੀ ਹਾਜ਼ਿਰ ਸਨ।

About The Author

Leave a Reply

Your email address will not be published. Required fields are marked *