ਜ਼ਿਲ੍ਹਾ ਰੋਜ਼ਗਾਰ ਦਫ਼ਤਰ ਮੋਗਾ ਵਿਖੇ ਅੱਜ ਲੱਗੇਗਾ ਰੋਜ਼ਗਾਰ ਕੈਂਪ ਬਾਰਵ੍ਹੀਂ ਤੇ ਗ੍ਰੈਜੂਏਸ਼ਨ ਪਾਸ ਲੜਕੇ ਲੜਕੀਆਂ ਦੀ ਕੀਤੀ ਜਾਵੇਗੀ ਰੋਜ਼ਗਾਰ ਲਈ ਚੋਣ
ਮੋਗਾ, 26 ਨਵੰਬਰ,(Rakesh Kumar Chhabra)
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਦਫਤਰ ਮੋਗਾ ਵੱਲੋਂ ਮਹੀਨਾ ਵਾਰ ਰੋਜਗਾਰ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ ਜਿਸਦੀ ਲਗਾਤਾਰਤਾ ਵਿੱਚ ਅੱਜ 27 ਨਵੰਬਰ 2024, ਦਿਨ ਬੁੱਧਵਾਰ ਨੂੰ ਐਲ.ਐਂਡ.ਟੀ ਕੰਪਨੀ ਲੁਧਿਆਣਾ ਵੱਲੋਂ ਇੱਕ ਪਲੇਸਮੈਂਟ ਕੈਂਪ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਮੋਗਾ ਵਿਖੇ ਕੀਤਾ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਲੋਨ ਕਲੈਕਸ਼ਨ ਕਰਨ ਲਈ ਬਾਰਵੀਂ ਅਤੇ ਗ੍ਰੈਜੂਏਸ਼ਨ ਪਾਸ ਲੜਕੇ ਅਤੇ ਲੜਕੀਆਂ ਦੀ ਜਰੂਰਤ ਹੈ ਜਿਨਾਂ ਦੀ ਉਮਰ 21ਤੋਂ 30 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ। ਲੜਕਿਆਂ ਦੀ ਜੋਬ ਲੋਕੇਸ਼ਨ 50 ਕਿਲੋਮੀਟਰ ਤੋਂ ਪਰੇ ਦੀ ਹੋਵੇਗੀ, ਲੜਕੀਆਂ ਦੀ ਜੋਬ ਲੋਕੇਸ਼ਨ ਮੋਗਾ ਦੇ ਨੇੜੇ ਸਥਾਨ ਤੇ ਹੀ ਰਹੇਗੀ, ਵਹੀਕਲ ਹੋਣਾ ਲੜਕੇ ਅਤੇ ਲੜਕੀਆਂ ਦੋਹਾਂ ਲਈ ਜਰੂਰੀ ਹੋਵੇ। ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਪਹੁੰਚ ਕੇ ਇੰਟਰਵਿਊ ਦੇ ਸਕਦੇ ਹਨ ਇੰਟਰਵਿਊ ਦਾ ਸਮਾਂ ਸਵੇਰੇ 10 ਵਜੇ ਤੋਂ 1 ਵਜੇ ਤੱਕ ਰਹੇਗਾ।
ਪ੍ਰਾਰਥੀ ਆਪਣਾ ਆਧਾਰ ਕਾਰਡ, ਵਿਦਿਅਕ ਯੋਗਤਾ ਦੇ ਦਸਤਾਵੇਜ, ਬਾਇਓਡਾਟਾ, ਦੋ ਪਾਸਪੋਰਟ ਸਾਈਜ਼ ਫੋਟੋ, ਡਰਾਈਵਿੰਗ ਲਾਈਸੈਂਸ ਆਦਿ ਲੈ ਕੇ ਕੇ ਰੋਜ਼ਗਾਰ ਦਫ਼ਤਰ ਵਿਖੇ ਇੰਟਰਵਿਊ ਦੇ ਸਕਦੇ ਹਨ। ਇਸ ਤੋਂ ਇਲਾਵਾ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨੰਬਰ 62392-66860 ਤੇ ਵੀ ਸੰਪਰਕ ਕਰ ਸਕਦੇ ਹਨ