ਸੂਫੀਆ ਚੌਂਕ ਨਜ਼ਦੀਕ ਵਪਾਰੀ ਨੂੰ ਸ਼ੱਕੀ ਹਾਲਾਤਾਂ ਵਿੱਚ ਕੀਤਾ ਕਿਡਨੈਪ

ਸੂਫੀਆ ਚੌਂਕ ਨਜ਼ਦੀਕ ਵਪਾਰੀ ਨੂੰ ਸ਼ੱਕੀ ਹਾਲਾਤਾਂ ਵਿੱਚ ਕੀਤਾ ਕਿਡਨੈਪ, ਮੌਕੇ ਤੇ ਪਹੁੰਚੇ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ।
ਲੁਧਿਆਣਾ ਦੇ ਸੂਫੀਆ ਚੌਂਕ ਨਜ਼ਦੀਕ ਇੱਕ ਕੱਪੜਾ ਵਪਾਰੀ ਨੂੰ ਸ਼ੱਕੀ ਤੌਰ ਤੇ ਕਿਡਨੈਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਉੱਥੇ ਹੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਰਜੀਤ ਦਿਨਕਰ ਪਾਟਿਲ ਨਾਅ ਦਾ ਗੁਜਰਾਤ ਦਾ ਵਪਾਰੀ ਹੈ ਜਿਸ ਦਾ ਗੁਜਰਾਤ ਵਿੱਚ ਕਿਸੇ ਦੇ ਨਾਲ ਲੈਣ ਦੇਣ ਸੀ ਅਤੇ ਉਹ ਉਸ ਤੋਂ ਬਾਅਦ ਲੁਧਿਆਣੇ ਆ ਕੇ ਵਪਾਰ ਕਰਨ ਲੱਗ ਗਿਆ ਜਦੋਂ ਉਹਨਾਂ ਬੰਦਿਆਂ ਨੂੰ ਪਤਾ ਲੱਗਾ ਹੈ ਤਾਂ ਉਹ ਇੱਥੇ ਆਏ ਹਨ ਅਤੇ ਵਪਾਰੀ ਨੂੰ ਧੱਕੇ ਨਾਲ ਆਪਣੇ ਨਾਲ ਲੈ ਗਏ ਹਨ। ਉਹਨਾਂ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਉਹ ਮੌਕੇ ਤੇ ਪਹੁੰਚ ਗਏ ਹਨ ਅਤੇ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਜਿਸ ਗੱਡੀ ਵਿੱਚ ਉਸਨੂੰ ਲੈ ਗਏ ਹਨ ਉਹ ਲੁਧਿਆਣਾ ਨੰਬਰ ਦੀ ਗੱਡੀ ਹੈ ਤੇ ਗੱਡੀ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜੇ ਐਸ ਸੰਧੂ (ਏਡੀਸੀਪੀ, ਲੁਧਿਆਣਾ)